ਅੱਜ ਦਾ ਫ਼ਰਮਾਨ | Today's extract from Sri Guru Granth Sahib ji

(ਹੇ ਭਾਈ!) ਦਿਲ ਦਾ ਜੋ ਦੁੱਖ ਹੋਵੇ ਉਹ ਆਪਣੇ ਸਤਿਗੁਰੂ ਅਗੇ ਬੇਨਤੀ ਕਰ, ਆਪਣੀ ਸਾਰੀ ਚਤੁਰਾਈ ਛੱਡ ਦੇਹ ਤੇ ਮਨ ਤਨ ਗੁਰੂ ਦੇ ਹਵਾਲੇ ਕਰ ਦੇਹ, ਸਤਿਗੁਰੂ ਦੇ ਪੈਰ ਪੂਜ (ਭਾਵ, ਗੁਰੂ ਦਾ ਆਸਰਾ ਲੈ, ਇਸ ਤਰ੍ਹਾਂ) ਭੈੜੀ ਮੱਤ (ਰੂਪ 'ਬਿਰਥਾ') ਸੜ ਜਾਂਦੀ ਹੈ, ਗੁਰਮੁਖਾਂ ਦੀ ਸੰਗਤਿ ਵਿਚ ਇਹ ਔਖਾ ਸੰਸਾਰ-ਸਮੁੰਦਰ ਤਰ ਜਾਈਦਾ ਹੈ।(ਹੇ ਭਾਈ!) ਗੁਰੂ ਦੇ ਦੱਸੇ ਰਾਹ ਤੇ ਤੁਰੋ, ਪਰਲੋਕ ਵਿਚ ਡਰ ਡਰ ਨਹੀਂ ਮਰੋਗੇ, ਗੁਰੂ (ਗੁਣਾਂ ਤੋਂ) ਸੱਖਣੇ ਬੰਦਿਆਂ ਨੂੰ (ਗੁਣਾਂ ਨਾਲ) ਨਕਾ-ਨਕ ਭਰ ਕੇ ਇਕ ਪਲਕ ਵਿਚ ਨਿਹਾਲ ਕਰ ਦੇਂਦਾ ਹੈ, (ਗੁਰੂ ਦੀ ਰਾਹੀਂ ਜੇ) ਸਦਾ ਪ੍ਰਭੂ ਨੂੰ ਸਿਮਰੀਏ ਤਾਂ ਮਨ ਨੂੰ ਸੰਤੋਖ ਆਉਂਦਾ ਹੈ, ਪਰ, ਗੁਰੂ ਦੀ ਦੱਸੀ ਸੇਵਾ ਵਿਚ ਉਹੀ ਮਨੁੱਖ ਲੱਗਦਾ ਹੈ ਜਿਸ ਉਤੇ ਧੁਰੋਂ ਬਖ਼ਸ਼ਸ਼ ਹੋਵੇ।

 

(हे भाई!) दिल का जो दुख हो वह अपने सतिगुरू के आगे विनती कर, अपनी सारी चतुराई छोड़ दे और मन तन गुरू के हवाले कर दे। सतिगुरू के पैर पूज (भाव, गुरू का आसरा ले, इस तरह) बुरी मति (रूपी 'व्यथा) जल जाती है, गुरमुखों की संगति में ये मुश्किल संसार समुंद्र तैर जाते हैं।(हे भाई!) गुरू के बताए हुए राह पर चलो, परलोक में डर-डर के नहीं मरोगे, गुरू (गुणों से) विहीन बंदों को (गुणों से) नाको-नाक भर के एक पल में निहाल कर देता है, (गुरू के द्वारा अगर) सदा प्रभू को सिमरें तो मन को संतोष आता है। पर, गुरू की बताई सेवा में वही मनुष्य लगता है जिस पर धुर से बख्शिश हो।