ਹੇ ਮਾਧੋ! ਤੂੰ ਚਿੱਟਾ ਪੀਲਾ (ਸੋਹਣਾ) ਰੇਸ਼ਮ ਹੈਂ, ਮੈਂ ਨਿਮਾਣਾ (ਉਸ) ਕੀੜੇ ਵਾਂਗ ਹਾਂ (ਜੋ ਰੇਸ਼ਮ ਨੂੰ ਛੱਡ ਕੇ ਬਾਹਰ ਨਿਕਲ ਜਾਂਦਾ ਹੈ ਤੇ ਮਰ ਜਾਂਦਾ ਹੈ) , ਮਾਧੋ! (ਮਿਹਰ ਕਰ) ਮੈਂ ਤੇਰੀ ਸਾਧ ਸੰਗਤ ਵਿਚ ਜੁੜਿਆ ਰਹਾਂ, ਜਿਵੇਂ ਸ਼ਹਿਦ ਦੀਆਂ ਮੱਖੀਆਂ ਸ਼ਹਿਦ ਦੇ ਛੱਤੇ ਵਿਚ (ਟਿਕੀਆਂ ਰਹਿੰਦੀਆਂ ਹਨ)।ਰਵਿਦਾਸ ਜੀ ਦੀਆਂ ਨਜ਼ਰਾਂ ਵਿਚ 'ਰਾਮ' ਤੇ 'ਮਾਧਉ' ਉਸ ਪ੍ਰਭੂ ਦੇ ਹੀ ਨਾਮ ਹਨ, ਜੋ ਮਾਇਆ ਵਿਚ ਵਿਆਪਕ ('ਰਾਮ') ਹੈ ਤੇ ਮਾਇਆ ਦਾ ਖਸਮ ('ਮਾਧਉ') ਹੈ।
हे माधो! तू सफेद पीला (सुंदर सा) रेशम है, मैं निमाणा (उस) कीड़े की तरह हूँ (जो रेशम को छोड़ के बाहर निकल जाता है और मर जाता है), माधो! (मेहर कर) मैं तेरी साध-संगति में जुड़ा रहूँ, जैसे शहिद की मक्खियां शहद के छत्ते में (टिकी रहती हैं)रविदास जी की नजरों में 'राम' और 'माधव' उस प्रभू के ही नाम हैं, जो माया में व्यापक ('राम') है और माया का पति (माधव') है।