ਅੱਜ ਦਾ ਫ਼ਰਮਾਨ: ਅੰਗ #੪੬੯ | Today's extract from Sri Guru Granth Sahib ji from Page #469

(ਹੇ ਪ੍ਰਭੂ! ਤੇਰੀ ਅਜਬ ਕੁਦਰਤ ਹੈ ਕਿ) ਬਿਪਤਾ (ਜੀਵਾਂ ਦੇ ਰੋਗਾਂ ਦਾ) ਇਲਾਜ (ਬਣ ਜਾਂਦੀ) ਹੈ, ਅਤੇ ਸੁਖ (ਉਹਨਾਂ ਲਈ) ਦੁੱਖ ਦਾ (ਕਾਰਨ) ਹੋ ਜਾਂਦਾ ਹੈ। ਪਰ ਜੇ (ਅਸਲੀ ਆਤਮਕ) ਸੁਖ (ਜੀਵ ਨੂੰ) ਮਿਲ ਜਾਏ, ਤਾਂ (ਦੁੱਖ) ਨਹੀਂ ਰਹਿੰਦਾ। ਹੇ ਪ੍ਰਭੂ! ਤੂੰ ਕਰਨਹਾਰ ਕਰਤਾਰ ਹੈਂ (ਤੂੰ ਆਪ ਹੀ ਇਹਨਾਂ ਭੇਤਾਂ ਨੂੰ ਸਮਝਦਾ ਹੈਂ) , ਮੇਰੀ ਸਮਰਥਾ ਨਹੀਂ ਹੈ (ਕਿ ਮੈਂ ਸਮਝ ਸਕਾਂ) । ਜੇ ਮੈਂ ਆਪਣੇ ਆਪ ਨੂੰ ਕੁਝ ਸਮਝ ਲਵਾਂ (ਭਾਵ, ਜੇ ਮੈਂ ਇਹ ਖ਼ਿਆਲ ਕਰਨ ਲੱਗ ਪਵਾਂ ਕਿ ਮੈਂ ਤੇਰੇ ਭੇਤ ਨੂੰ ਸਮਝ ਸਕਦਾ ਹਾਂ) ਤਾਂ ਇਹ ਗੱਲ ਫਬਦੀ ਨਹੀਂ।
 

(हे प्रभू! तेरी अजब कुदरति है कि) बिपता (जीवों के रोगों का) इलाज (बन जाती) है, और सुख (उनके लिए) दुख का (कारण) हो जाता है। पर अगर (असली आत्मिक) सुख (जीव को) मिल जाए, तो (दुख) नहीं रहता। हे प्रभू! तू करणहार करतार है (तू खुद ही इन भेदों को समझता है), मेरी समर्थता नहीं है (कि मैं समझ सकूँ)। अगर मैं अपने आप को कुछ समझ लूँ (भाव, अगर मैं ये ख्याल करने लग जाऊँ कि मैं तेरे भेद को समझ सकता हूँ) तो ये बात फबती नहीं।