ਅੱਜ ਦਾ ਫ਼ਰਮਾਨ: ਅੰਗ #੪੭੪ | Today's extract from Sri Guru Granth Sahib ji from Page #474

ਜੋ ਕੁਝ ਮਨੁੱਖ ਦੇ ਦਿਲ ਵਿਚ ਹੁੰਦਾ ਹੈ, ਉਹੀ ਪਰਗਟ ਹਂੁੰਦਾ ਹੈ, (ਭਾਵ, ਜਿਹੋ ਜਿਹੀ ਮਨੁੱਖ ਦੀ ਨੀਯਤ ਹੁੰਦੀ ਹੈ, ਤਿਹੋ ਜਿਹਾ ਉਸ ਨੂੰ ਫਲ ਲੱਗਦਾ ਹੈ) , (ਜੇ ਅੰਦਰ ਨੀਯਤ ਕੁਝ ਹੋਰ ਹੋਵੇ, ਤਾਂ ਉਸ ਦੇ ਉਲਟ) ਮੂੰਹੋਂ ਆਖ ਦੇਣਾ ਵਿਅਰਥ ਹੈ। ਇਹ ਕੇਡੀ ਅਚਰਜ ਗੱਲ ਹੈ ਕਿ ਮਨੁੱਖ ਬੀਜਦਾ ਤਾਂ ਜ਼ਹਿਰ ਹੈ (ਭਾਵ, ਨੀਯਤ ਤਾਂ ਵਿਕਾਰਾਂ ਵਲ ਹੈ) (ਪਰ ਉਸ ਦੇ ਫਲ ਵਜੋਂ) ਮੰਗਦਾ ਅੰਮ੍ਰਿਤ ਹੈ।



जो कुछ मनुष्य के दिल में होता है वही प्रगट होता है (भाव, जैसी मनुष्य की नीयत होती है वैसे ही उसे फल लगता है), (अगर अंदर नीयत कुछ और हो, तो उसके उलट) मुंह से कह देना व्यर्थ है। ये कैसी आश्चर्य भरी बात है कि मनुष्य बीजता तो जहर है (भाव, नीयत तो विकारों की तरफ है) (पर उसके फल के रूप में) मांगता अमृत है।