ਅੱਜ ਦਾ ਫ਼ਰਮਾਨ: ਅੰਗ #੪੦੩ | Today's extract from Sri Guru Granth Sahib ji from Page #403

ਹੇ ਅੰਨ੍ਹੇ ਜੀਵ! ਥੋੜਾ ਜਿਤਨਾ ਸਮਾ ਕਾਮ-ਵਾਸਨਾ ਦੇ ਸੁਆਦ ਦੀ ਖ਼ਾਤਰ (ਫਿਰ) ਤੂੰ ਕ੍ਰੋੜਾਂ ਹੀ ਦਿਨ ਦੁੱਖ ਸਹਾਰਦਾ ਹੈਂ। ਤੂੰ ਘੜੀ ਦੋ ਘੜੀਆਂ ਮੌਜਾਂ ਮਾਣਦਾ ਹੈਂ, ਉਸ ਤੋਂ ਪਿੱਛੋਂ ਮੁੜ ਮੁੜ ਪਛੁਤਾਂਦਾ ਹੈਂ।ਹੇ ਕਾਮ-ਵਾਸਨਾ ਵਿਚ ਅੰਨ੍ਹੇ ਹੋਏ ਜੀਵ! (ਇਹ ਵਿਕਾਰਾਂ ਵਾਲਾ ਰਾਹ ਛੱਡ, ਤੇ) ਪ੍ਰਭੂ-ਪਾਤਿਸ਼ਾਹ ਦਾ ਸਿਮਰਨ ਕਰ। ਤੇਰਾ ਉਹ ਦਿਨ ਨੇੜੇ ਆ ਰਿਹਾ ਹੈ (ਜਦੋਂ ਤੂੰ ਇਥੋਂ ਕੂਚ ਕਰ ਜਾਣਾ ਹੈ) ।



हे अंधे जीव! थोड़े जितने समय के काम-वासना के स्वाद की खातिर (फिर) तू करोड़ों ही दिन दुख ही सहता है। तू घड़ी दो घड़ी मौजें लेता है, उसके बाद मुड़-मुड़ पछताता है। हे काम-वासना में अंधे हुए जीव! (ये विकारों वाला राह छोड़, और) प्रभु-पातशाह का स्मरण कर। तेरा वह दिन नजदीक आ रहा है (जब तूने यहाँ से कूच कर जाना है)।