ਅੱਜ ਦਾ ਫ਼ਰਮਾਨ: ਅੰਗ #੪੧੭ | Today's extract from Sri Guru Granth Sahib ji from Page #417

1521 ਵਿਚ ਬਾਬਰ ਦੇ ਹਮਲੇ ਨੂੰ ਗੁਰੂ ਨਾਨਕ ਦੇਵ ਜੀ ਨੇ ਅਖੀ ਵੇਖਿਅਾ|ੳੁਸ ਸਮੇ ਦੇ ਹਾਲਾਤ ਦਾ ਵਰਣਨ ਇਸ  ਬਾਣੀ ਵਿਚ ਕੀਤਾ ਗਿਅਾ।(ਉਹਨਾਂ ਦਾ) ਧਨ ਤੇ ਜੋਬਨ, ਜਿਨ੍ਹਾਂ ਨੇ ਉਹਨਾਂ ਸੁੰਦਰੀਆਂ ਨੂੰ ਨਸ਼ਾ ਚਾੜ੍ਹਿਆ ਹੋਇਆ ਸੀ, ਅੱਜ ਦੋਵੇਂ ਹੀ ਉਹਨਾਂ ਦੇ ਵੈਰੀ ਬਣੇ ਹੋਏ ਹਨ। (ਬਾਬਰ ਨੇ) ਜ਼ਾਲਮ ਸਿਪਾਹੀਆਂ ਨੂੰ ਹੁਕਮ ਦੇ ਰੱਖਿਆ ਹੈ, ਉਹ ਉਹਨਾਂ ਦੀ ਇੱਜ਼ਤ ਗਵਾ ਕੇ ਉਹਨਾਂ ਨੂੰ ਲੈ ਜਾ ਰਹੇ ਹਨ।(ਜੀਵਾਂ ਦੇ ਕੁਝ ਵੱਸ ਨਹੀਂ) ਜੇ ਉਸ ਪਰਮਾਤਮਾ ਨੂੰ ਚੰਗਾ ਲੱਗੇ ਤਾਂ (ਆਪਣੇ ਪੈਦਾ ਕੀਤੇ ਜੀਵਾਂ ਨੂੰ) ਵਡਿਆਈ-ਆਦਰ ਦੇਂਦਾ ਹੈ, ਜੇ ਉਸ ਦੀ ਰਜ਼ਾ ਹੋਵੇ ਤਾਂ ਸਜ਼ਾ ਦੇਂਦਾ ਹੈ।



1521 में बाबर के हमले को गुरु नानक देव जी ने देखा।उस समय के हालात का वर्णन इस बाणी में किया गया है ।(उनका) धन-जोबन, जिसके नशे में कभी ये सुंदरियां मग़रूर थीं, आज यही दोनों धन-जोबन उन के वैरी बने हुए हैं। (बाबर ने) जालिम सिपाहियों को हुक्म दे रखा है, वह उनकी इज्जत गवा के उनको साथ ले के जा रहे हैं।(जीवों के कुछ भी वश में नहीं) अगर उस परमात्मा को अच्छा लगे तो (अपने पैदा किए जीवों को) आदर-सत्कार देता है, अगर उसकी मर्जी हो तो सजा देता है।