Dedication for the Farmer's Protest at Delhi borders


Fantastic recitation for the support of farmers of India 

 

ਦਿੱਲੀਏ ਨੀ ਸੁਣ ਦਿੱਲੀਏ
ਤੇਰੇ ਦਰ ਤੋਂ ਅਸੀਂ ਨਾ ਹਿੱਲੀਏ
ਤੂੰ ਮੋੜ ਦੇ ਹੱਕ ਸਾਡੇ 
ਤੈਨੂੰ ਰੋਜ ਸੁਨੇਹੇ ਘੱਲੀਏ 
ਦਿੱਲੀ ਨੀ ਸੁਣ ਦਿੱਲੀਏ
 
ਗੱਲਾਂ ਕਰਦੀ ਆਂ ਅੱਜ ਦੇ ਹਾਲ ਦੀਆਂ 
ਮੇਰੇ ਦਿਲ ਵਿੱਚ ਉਠਦੇ ਸਵਾਲ ਦੀਆਂ
ਸੜਕਾਂ ਦੇ ਉਤੇ ਕੱਟਦੇ ਨੇ 
ਰਾਤਾਂ ਜੋ ਸਰਦ ਸਿਆਲ ਦੀਆਂ
ਕਿੰਝ ਲੰਘਦੇ ਹੋਣੇ ਦਿਨ ਓੁਥੇ
ਪਾਲੇ ਵਿੱਚ ਰਾਤਾਂ ਠਾਰ ਦੀਆਂ
ਪਿੰਡ ਸੁੱਨੇ ਪੈ ਗਏ ਘਰ ਸਾਡੇ
ਅੱਖਾਂ ਖੁੱਲ ਦੀਆਂ ਨਹੀ ਸਰਕਾਰ ਦੀਆਂ । 
 
ਦਿੱਲੀ ਸੁਣ ਦਿੱਲੀਏ ਤੈਨੂੰ ਦਿਲ ਦੀ ਗੱਲ ਸੁਣਾਂਵਾਂ 
ਵੀਰੇ ਤੇ ਬਾਪੂ ਨੂੰ ਘਰ ੳਡੀਕਣ ਭੈਣਾਂ ਮਾਵਾਂ
ਤੂੰ ਭਾਂਵੇ ਸਾਡੀ ਜਾਣ ਮੰਗ ਲੈ 
ਅਸੀ ਖਾਲੀ ਹੱਥ ਨਹੀਓ ਜਾਣਾ
ਸਾਡਾ ਹੱਕ ਲੈ ਕੇ ਅਸੀ ਪਿੰਡ ਅਪਣੇ ਮੁੜ ਜਾਣਾ
ਦਿੱਲੀਏ ਸੁਣ ਦਿੱਲੀਏ ਤੈਨੂੰ ਦਿਲ ਦੀ ਗੱਲ ਸੁਣਾਂਵਾਂ ।